Thursday, 27 October 2016
ਧੀਆਂ
ਲੋਕੋ ਅੱਜ ਦੇ ਯੁਗ ਵਿਚ ਧੀਆਂ ਲਹੂ ਲੁਹਾਣ
ਬਸ ਉਪਰੋਂ ਸਭ ਆਖਦੇ ਧੀ ਪੁੱਤ ਇਕ ਸਮਾਨ
ਲੋਕੋ ਅੱਜ ਦੇ ਯੁਗ ਵਿਚ ਕਿੰਨਾਂ ਅਤਿਆਚਾਰ
ਆਂਦਰਾ ਦਾ ਰੁੱਗ ਭਰਕੇ ਇਹ ਦੇਣ ਗਰਭ ਵਿਚ ਮਾਰ
ਲੋਕੋ ਅੱਜ ਦੇ ਮਾਪੇ ਜੇ ਕਰਨ ਧੀਆਂ ਨਾਲ ਵੈਰ
ਫਿਰ ਕਿਉਂ ਕੰਜਕਾਂ ਪੂਜਦੇ ਧੋ ਧੀਆਂ ਦੇ ਪੈਰ?
ਕੁੱਤੇ ਰੱਖਣ ਲਗ ਪਏ ਕੂੜੇਦਾਨਾਂ ਦੀ ਸੂਹ
ਕੁੱਖ ਦੇ ਵਿੱਚ ਪਈ ਕੰਬਦੀ ਧੀ ਰਾਣੀ ਦੀ ਰੂਹ
ਵੇਖੋ ਕਿੱਧਰ ਤੁਰ ਪਿਆ ਸਾਡਾ ਅੱਜ ਸਮਾਜ
ਮਾਪੇ ਜਿਹਨਾਂ ਨੇ ਬਣਨਾ ਸੀ ਓਹ ਬਣ ਗਏ ਧਰਮਰਾਜ
ਬਸ ਉਪਰੋਂ ਸਭ ਆਖਦੇ ਧੀ ਪੁੱਤ ਇਕ ਸਮਾਨ
ਲੋਕੋ ਅੱਜ ਦੇ ਯੁਗ ਵਿਚ ਕਿੰਨਾਂ ਅਤਿਆਚਾਰ
ਆਂਦਰਾ ਦਾ ਰੁੱਗ ਭਰਕੇ ਇਹ ਦੇਣ ਗਰਭ ਵਿਚ ਮਾਰ
ਲੋਕੋ ਅੱਜ ਦੇ ਮਾਪੇ ਜੇ ਕਰਨ ਧੀਆਂ ਨਾਲ ਵੈਰ
ਫਿਰ ਕਿਉਂ ਕੰਜਕਾਂ ਪੂਜਦੇ ਧੋ ਧੀਆਂ ਦੇ ਪੈਰ?
ਕੁੱਤੇ ਰੱਖਣ ਲਗ ਪਏ ਕੂੜੇਦਾਨਾਂ ਦੀ ਸੂਹ
ਕੁੱਖ ਦੇ ਵਿੱਚ ਪਈ ਕੰਬਦੀ ਧੀ ਰਾਣੀ ਦੀ ਰੂਹ
ਵੇਖੋ ਕਿੱਧਰ ਤੁਰ ਪਿਆ ਸਾਡਾ ਅੱਜ ਸਮਾਜ
ਮਾਪੇ ਜਿਹਨਾਂ ਨੇ ਬਣਨਾ ਸੀ ਓਹ ਬਣ ਗਏ ਧਰਮਰਾਜ
Subscribe to:
Posts (Atom)