Sunday, 5 May 2013

ਔਰਤ ਤੇਰੀ ਓਹੀ ਕਹਾਣੀ


ਤਨ ਦੇ ਲਈ ਜਰੂਰੀ ਜਿਵੇਂ
ਖਾਣਾ, ਪੌਣ ਤੇ ਪਾਣੀ |
ਮਨ ਦੀ ਸਿਹਤ ਲਈ ਜਰੂਰੀ
ਢਾਈ ਘੰਟੇ ਗੁਰਬਾਣੀ ||

ਦਿੱਲੀ ਕਦੇ ਇੰਦੌਰ ਚ ਜਾਂਦੀ
ਨਿੱਤ ਆਬਰੂ ਲੂੱਟੀ |
ਤਾਂਹੀਓ ਹਰ ਕੋਈ ਮੁੰਡਾ ਚਾਹੁੰਦਾ
ਨਹੀ ਜੰਮਦੇ ਧੀ ਰਾਣੀ ||

ਭਰੀ ਸਭਾ ਦੇ ਵਿਚ ਦ੍ਰੋਪਦੀ
ਬੇ-ਪਰਦਾ ਸੀ ਹੋਈ |
ਕਿੰਨੇ ਜੁਗ ਬਦਲਗੇ,ਔਰਤ  
ਤੇਰੀ ਓਹੀ ਕਹਾਣੀ ||

ਹੁਣ ਤਾਂ ਸੋਹਲ ਕਲੀਆਂ ਨੂੰ ਵੀ
ਕੰਡੇ ਪਏ ਝਰੀਟਣ |
ਅੱਖਾਂ ਮੀਟ ਕੇ ਸੁੱਤੀ ਇਹ
ਸਰਕਾਰ ਕਿਉਂ ਖ਼ਸਮਾਂਖਾਣੀ ||

ਲੱਚਰ ਗੀਤਾਂ ਨੇ ਤਾਂ ਸਾਡਾ
ਸਭਿਆਚਾਰ ਮੁਕਾਇਆ |
‘ਸੈਣੀ’ ਮਾਂ ਬੋਲੀ ਸਾਡੀ ਡੁੱਬ ਗੀ
ਸਿਰ ਤੋਂ ਲੰਘ ਗਿਆ ਪਾਣੀ ||

No comments:

Post a Comment