ਵਾਂਗ ਤੰਦੂਰ ਦੇ ਤਨ ਵਿੱਚ ਅੱਗਾਂ ਬਲ਼ਦੀਆਂ,
ਅੱਖਾਂ ਖਾਰੇ ਮੋਤੀ ਭਾਰ ਨਾ ਝੱਲਦੀਆਂ।
ਇੰਜ ਲਗਦਾ ਜਿਵੇਂ ਸਦੀਆਂ ਤੋਂ ਅਸੀਂ ਵਿੱਛੜੇ ਆਂ,
ਜਦਕਿ ਸੱਜਣਾਂ ਗੱਲਾਂ ਨੇ ਇਹ ਕੱਲ੍ਹ ਦੀਆਂ।।
ਵਰ੍ਹ ਜਾ ਬੱਦਲ ਬਣਕੇ ਘੋਰ ਘਟਾਵਾਂ ਦਾ,
ਲੂੰਹਦੀਆਂ ਗਰਮ ਹਵਾਵਾਂ ਮਾਰੂਥਲ ਦੀਆਂ।
ਮਰ ਕੇ ਵੀ ਨਾਂ ਸ਼ਾਤ ਹੋਣੀ ਇਹ ਰੂਹ ਮੇਰੀ,
ਬੇਸ਼ੱਕ ਪਾ ਦਈਂ ਬੂੰਦਾਂ ਗੰਗਾਜਲ ਦੀਆਂ।।
ਯਾਦਾਂ ਆਪਣੀਆਂ ਨੂੰ ਵਰਜਕੇ ਰੱਖਿਆ ਕਰ,
ਅੱਠੇ ਪਹਿਰ ਇਹ ਦਿਲ ਦਾ ਬੂਹਾ ਮੱਲ ਦੀਆ।
"ਸੈਣੀ" ਪਲ ਵੀ ਅੱਖ ਲੱਗੇ ਨਾ ਸੌਂਹ ਤੇਰੀ,
ਸਾਰੀ ਰਾਤ ਇਹ ਪਲਕਾਂ ਪੱਖੀ ਝੱਲਦੀਆਂ।।
ਅੱਖਾਂ ਖਾਰੇ ਮੋਤੀ ਭਾਰ ਨਾ ਝੱਲਦੀਆਂ।
ਇੰਜ ਲਗਦਾ ਜਿਵੇਂ ਸਦੀਆਂ ਤੋਂ ਅਸੀਂ ਵਿੱਛੜੇ ਆਂ,
ਜਦਕਿ ਸੱਜਣਾਂ ਗੱਲਾਂ ਨੇ ਇਹ ਕੱਲ੍ਹ ਦੀਆਂ।।
ਵਰ੍ਹ ਜਾ ਬੱਦਲ ਬਣਕੇ ਘੋਰ ਘਟਾਵਾਂ ਦਾ,
ਲੂੰਹਦੀਆਂ ਗਰਮ ਹਵਾਵਾਂ ਮਾਰੂਥਲ ਦੀਆਂ।
ਮਰ ਕੇ ਵੀ ਨਾਂ ਸ਼ਾਤ ਹੋਣੀ ਇਹ ਰੂਹ ਮੇਰੀ,
ਬੇਸ਼ੱਕ ਪਾ ਦਈਂ ਬੂੰਦਾਂ ਗੰਗਾਜਲ ਦੀਆਂ।।
ਯਾਦਾਂ ਆਪਣੀਆਂ ਨੂੰ ਵਰਜਕੇ ਰੱਖਿਆ ਕਰ,
ਅੱਠੇ ਪਹਿਰ ਇਹ ਦਿਲ ਦਾ ਬੂਹਾ ਮੱਲ ਦੀਆ।
"ਸੈਣੀ" ਪਲ ਵੀ ਅੱਖ ਲੱਗੇ ਨਾ ਸੌਂਹ ਤੇਰੀ,
ਸਾਰੀ ਰਾਤ ਇਹ ਪਲਕਾਂ ਪੱਖੀ ਝੱਲਦੀਆਂ।।
No comments:
Post a Comment