Monday, 11 March 2013

ਰੋਜ਼ੀ - ਰੋਟੀ

"ਵੇ ਓਤਰਿਆ ਹੁਣ ਤੇ ਉਠ ਪੈ , ਗਿਆਰਾਂ ਵੱਜਗੇ , ਸੂਰਜ ਦੀ ਟਿੱਕੀ ਵੀ  ਸਿਰ ਤੇ ਆਗੀ |"

 " ਬਸ ਮਾਂ.. ਪੰਜਮਿੰਟ.. ਹੋਰ  " ਸੋਨੂੰ ਨੇ ਖੇਸੀ ਦਾ ਪੱਲਾ ਦਬਦੀਆਂ ਕਿਹਾ |

 " ਇਹ ਢੇਹਿਜਾਣੇ ਨੇ ਤਾਂ... ਬਾਰਾਂ ਪੜ੍ਹ ਕੇ ਵੀ... ਖੂਹ ਚ ਪਾਤੀ, ਕੰਮ ਕਾਰ ਦੀ ਰੱਤੀ ਭਰ ਫਿਕਰ ਨੀ ਏਹਨੂੰ  - ਮਾਂ ਆਟਾ ਗੁੰਨਦੀ ਰਸੋਈ ਚ ਬੁੜ - ਬੁੜ੍ਹ ਕਰ ਰਹੀ ਸੀ| ਏਹਨੂੰ ਤਾਂ ਮੰਜਾ ਨੀ ਛੱਡਦਾ , ਜਦ ਤਕ ਏਹਦੇ ਚਿਤੜਾਂ ਨੂੰ ਸੇਕ ਨੀ ਪੈਂਦਾ ਇਹ ਟੁੱਟਪੈਣੇ  ਦੀ ਕਿਥੇ ਨੀਂਦ ਟੁੱਟਦੀ ਆ | "ਵੇ ਹੁਣ ਤਾਂ ਚਾਰ ਕਿੱਲੇ ਜਮੀਨ ਤੇ ਵੀ ਸਾਕ ਨੀ ਹੁੰਦਾ, ਤੈਨੂੰ ਕੋਣ ਆਪਣੀ ਧੀ ਦੇਦੁ ਨੰਗ ਨੂੰ|" 

ਮਾਂ ਨਾਨ-ਸਟਾਪ ਖਬਰਾਂ ਵਾਂਗ ਲਗਾਤਾਰ ਬੋਲੀ ਜਾ ਰਹੀ ਸੀ| 

ਹਾਏ ਵੇ ਮੇਰੀ ਤਾਂ ਕਿਸਮਤ ਹੀ ਮਾੜੀ ਏ , ਪਿਓ ਅਮਲੀ.. ਪੁੱਤ ਨ੍ਕਮਾਂ ਇਥੇ ਤਾਂ  ਦੋ ਡੰਗ੍ਗ ਦਾ ਗੁਜਾਰਾ ਕਰਨਾ ਵੀ ਮੁਸਕਿਲ ਹੋਗਿਆ | ਹੁਣ ਤੇ ਦੁਕਾਨਦਾਰ ਵੀ ਉਧਾਰ ਦੇਣ ਤੋ ਕੰਨੀ ਕਤਰਾਣ ਲੱਗ ਗਿਆ | " ਵੇ ਸਾਡੇ ਲਈ ਨਾ ਸਹੀ ਆਪਣੀ ਰੋਜ਼ੀ- ਰੋਟੀ ਜਿੰਨਾ ਤਾਂ ਹੋਜਾ, ਅਸੀਂ ਕਿਹੜਾ ਸਾਰੀ ਉਮਰ ਇਥੇ ਬੈਠੇ ਰਹਿਣਾ ...........|"  ਜਿੰਨਾ  ਚਿਰ ਰੋਟੀ ਬਣਾਂਦੀ  ਰਹੀ ਮਾਂ ਲਗਾਤਾਰ ਬੋਲਦੀ ਰਹੀ |  ਤਵਾ ਉਤਾਰ ਕੇ ਉਸ ਨੇ ਚੁੱਲੇ ਪਿਛੇ ਟਿਕਾਤਾ |

                            ਸ਼ਾਮਾਂ ਢਲਦਿਆਂ ਹੀ ' ਮੂੰਹ ਨੇਰੇ ਜੇ ਸੋਨੂੰ ਇਕ ਕੁੜ੍ਹੀ ਨੂੰ ਨਾਲ ਲੈਕੇ ਆਇਆ |

 " ਪੈਰੀਂ ਹਥ ਲਾ ਮਾਂ ਦੇ , ਮਾਂ ਇਹ ਰੋਜ਼ੀ ਆ ਮੇਰੇ ਨਾਲ ਪੜ੍ਹਦੀ ਸੀ ' ਤੂੰ ਸਵੇਰੇ ਰੋਜ਼ੀ - ਰੋਟੀ ਦੇ ਪ੍ਰਬੰਦ ਦੀ  ਗੱਲ ਕਰ ਰਹੀ ਸੀ ਨਾਂ , ਲੈ ਮੈਂ ਰੋਜ਼ੀ  ਲੈ ਆਇਆ ਹੁਣ ਰੋਟੀ ਦਾ ਪ੍ਰਬੰਦ ਤੁਸੀਂ ਆਪੇ ਕਰਲੋ |"

 ਮਾਂ ਪਾਟੀਆਂ ਅਖਾਂ ਨਾਲ ਕੁੜ੍ਹੀ ਵੱਲ ਤੱਕੀ ਜਾ  ਰਹੀ ਸੀ ਫੇਰ ਲੰਮੀ ਸਾਹ ਲੈ ਕੇ ਉਸਨੇ ਘਰ ਵੱਲ ਤੱਕਿਆ ਜਿਥੇ ਹਨੇਰਾ ਪੂਰੀ ਤਰਾਂ ਪਸਰ ਚੁੱਕਾ ਸੀ | 

ਗੁਰਮੁਖ ਸਿੰਘ "ਸੈਣੀ"        ਰਾਬਤਾ :7696355253

No comments:

Post a Comment