ਕਾਹਦੇ ਦੋਸਤ ਕਾਹਦੇ
ਮਿੱਤਰ , ਸਭ ਪੈਸੇ ਦੇ ਪੀਰ ਹੋਏ
ਪੈਸੇ ਨਾਲ ਸਭ
ਰਿਸ਼ਤੇਦਾਰੀ , ਜਿੰਨੇ ਸਾਕ –ਸ਼ਬੀਰ ਹੋਏ |
ਵਕਤ ਪਿਆ ਤਾਂ ਪਰਖ
ਲਵੀਂ ਜੋ ਕਹਿ ਕੇ ਪਿੱਠ ਥਪਾਂਦੇ ਸੀ,
ਭੀੜ ਪਈ ਤਾਂ ਨਜਰ ਨਾਂ
ਆਏ ਜੋ ਪਹਿਲਾਂ ਖੰਡ- ਖੀਰ ਹੋਏ|
ਅਮਰਵੇਲ ਦੇ ਵਾਂਗੂੰ
ਜਿਹੜੇ ਹਰਦਮ ਚਿਪਕੇ ਰਹਿੰਦੇ ਸੀ,
ਜਦ ਸਾਡੇ ਖਿੱਸੇ ਹੋਈ ਮੋਰੀ
, ਮਿੱਤਰ ਸਾਰੇ ਤੀਰ ਹੋਏ|
ਅੱਧੀ ਅੱਧੀ ਰਾਤੀਂ
ਜਿਹੜੇ ਵੱਜਾਂ ਮਾਰ ਬੁਲਾਂਦੇ ਸੀ,
ਮੂੰਹ ਵੱਟ ਕੋਲੋ ਦੀ
ਲੰਘ ਗਏ,ਅਸੀਂ ਜਦ ਦੇ ਜੰਡ ਕਰੀਰ ਹੋਏ|
ਤਖਤ ਹਜਾਰੇ ਕਾਰਣ ਹੀ
ਸੀ ਹੀਰ ਰੰਜੇਟੇ ਦੀ ਹੋਈ,
ਬਾਰਾਂ ਸਾਲ ਚਰਾਈਆਂ ਮੱਝਾਂ
, ਐਵੇਂ ਚਾਕ ਫ਼ਕੀਰ ਹੋਏ |
ਜਦ ਸਾਹਿਬਾਂ ਨੂੰ
ਮਿਰਜ਼ੇ ਦੱਸਿਆ ਦੋ ਖੁੱਡ ਕੋਲ ਜਮੀਨ ਮੇਰੇ ,
ਛਾਲ ਮਾਰ ਝੱਟ ਹੋ ਗਈ ਪਾਸੇ,
ਫੇਰ ਪਿਆਰੇ ਵੀਰ ਹੋਏ |
ਇਕ ਦਿਨ ਮੈਂ ਇਕ ਗੱਪ
ਮਾਰੀ, ਮੈਨੂੰ ਪੀਏ ਜਾਣਦਾ ਪੀ ਐਮ ਦਾ
ਪੁੱਛੋ ਨਾ ਫੇਰ ਕਿੰਜ ਅੱਗੇ
–ਪਿਛੇ, ‘ਸੈਣੀ’ ਸੰਗ ਮੁਢੀਰ ਹੋਏ |
-------੦--------
No comments:
Post a Comment