Tuesday, 5 March 2013

ਦੀਵਾ



                     ਦੀਵਾ
ਅਚਨਚੇਤ ਹਥ ਜਦ ਦੀਵੇ ਨਾਲ ਮੇਰਾ ਵਜਿਆ,
ਹੋ ਗਿਆ ਹਨੇਰਾ ਮੇਰੇ ਘਰ ਉਜਾਲਾ ਭਜਿਆ |
ਡੁੱਬ ਨਾਂ ਜਾਵੇ ਸ਼ਹਿਰ ਇਹ ਕਿਧਰੇ ਅਲੂਣੇ ਪਾਣੀਆ,
ਖਾਂਦਾ ਊਬਲੇ ਹਿਜਰ , ਮੈਂ ਆਖਾਂ ਦਾ ਫਾਟਕ ਕਜਿਆ ||
ਜਵਾਰਭਾਟੇ ਕੈਦ ਮੈਂ ਕਰਦਾਂ ਹਾਂ ਮੁਠੀਆਂ ਮੀਚ ਕੇ,
ਯਾਦ ਜਦ ਆਉਂਦਾ ਉਹਦਾ ਚੇਹਰਾ, ਨੈਣਾਂ ਦੀ ਲੱਜਿਆ |
ਗੱਲ ਨਹੀਂ ਰੁਕਦੀ ਗੱਲਾਂ ਸੂਰਜ ਤੀਕਰ ਵੀ ਪੁਜੀਆਂ,
ਪੈਰ ਸਿਰ ਤੇ ਰਖ ਕੇ ਕਿਧਰੇ ਸਵੇਰਾ ਭੱਜਿਆ ||
ਬੂੰਦ ਇਕ ਵੀ ਨਾ ਗਿਰੀ ਏਸ ਓੜਾਂ ਮਾਰੀ ਧਰਤ ਤੇ,
ਲੰਘਦਾ ਹੋਇਆ ਬੱਦਲ, ਬੜਾ ਸੀ ਚਮਕਿਆ ਤੇ ਗੱਜਿਆ |
ਘੱਲੋ ਨਾ ਕਾਰਡ ‘ਸੈਣੀ’ ਨੂੰ ਹੋਰ ਦਾਵਤਾਂ ਦੇ ਦੋਸਤੋ,
ਹੋਕੇ ਤੇ ਹਾਵਾਂ ਨਾਲ ਮੈਂ ਗ੍ਲ ਤੀਕ ਪਿਆ ਹਾਂ ਰੱਜਿਆ||
                          
                          ਗੁਰਮੁਖ ਸਿੰਘ ‘ਸੈਣੀ’

 

                    

No comments:

Post a Comment