ਇਥੇ ਸੰਦੇ ਵੀ ਬਦਲ ਗਏ , ਇਥੇ ਧੰਦੇ ਵੀ ਬਦਲ ਗਏ
ਹੁਣ ਕੁਦਰਤ ਵੀ ਬਦਲ ਗਈ, ਜਦ ਬੰਦੇ ਵੀ ਬਦਲ ਗਏ ||
ਕੁੜੀ ਨੂੰ ਸੋਹਰੇ ਘਰ ਜਾ ਕੇ ਜਲਣ ਦੀ ਲੋੜ ਨਹੀ ਪੈਣੀ,
ਹੁਣ ਕੁਖ ਵਿਚ ਸ਼ਿਕਾਰ ਹੁੰਦੇ, ਇਹ ਫੰਦੇ ਵੀ ਬਦਲ ਗਏ ||
ਬਜ਼ੁਰਗ ਹੋਰ ਨਹੀਂ ਤਾਂ ਘਰਾਂ ਦੀ ਰਾਖੀ ਤਾਂ ਕਰਦੇ ਸੀ ,
ਨਵੀਂ ਟੈਕਨੋਲੋਜੀ ਕੀ ਆਈ ਇਹ ਜੰਦੇ ਵੀ ਬਦਲ ਗਏ ||
ਚੋਣ- ਮੈਨੀਫੇਸਟੋ, ਨੀਂਹ ਪਥਰ ਉਹਦੇ ਭਾਸ਼ਨ ਨਹੀਂ ਬਦਲੇ
ਉਹਦਾ ਘਰ-ਬਾਰ ਬਦਲ ਗਿਆ, ਬੋਤਲ ਠੰਡੇ ਵੀ ਬਦਲ ਗਏ
ਜੰਗਲ ਉਜੜੇ , ਨਦੀਆਂ ਸੁਕੀਆਂ, ਤੇ ਰਿਹਾਈਸਾਂ ਉੱਸਰ
ਗਈਆਂ
ਜਿਥੇ ਬਹਿ ਕੇ ਗੱਲਾਂ ਕਰਦੇ ਸੀ ਓਹ ਕੰਢੇ ਵੀ ਬਦਲ ਗਏ ||
ਸ਼ੀਸ਼ੇ ਨੂੰ ਤੱਕਿਆ "ਸੈਣੀ" ਤਾਂ ਸੋਚਾਂ ਚ ਡੁੱਬ ਗਿਆ
ਉਮਰ ਦੇ ਨਾਲ ਜਿਸ਼ਮ ਦੇ ਲੂੰ- ਕੰਡੇ ਵੀ
ਬਦਲ ਗਏ ||
No comments:
Post a Comment