Friday, 15 March 2013

ਤਾਣੇ-ਬਾਣੇ


ਟੁੱਟ ਕੇ ਬਿਖਰ  ਮੈਂ  ਜਾਂਦਾ ਜੇ ਭਗਵਾਨ ਨੀ  ਹੁੰਦਾ


ਉਸਦੀ ਦਰਗਾਹ ਵਿਚ ਹਰ ਫੁੱਲ ਪ੍ਰਵਾਨ ਨੀ ਹੁੰਦਾ


 


ਕੀੜੀਆਂ ਵਾਂਗੂ ਥਾਂ ਥਾਂ ਦੁਨੀਆਂ ਰੁਲ਼ਦੀ ਵੇਖੀ


ਕਿਸਮਤ ਪੱਖੋਂ ਹਰ ਕੋਈ ਬਲਵਾਨ ਨੀ ਹੁੰਦਾ


 


ਤਾਣੇ-ਬਾਣੇ ਜਾਤਾਂ ਦੇ ਅਸੀਂ ਆਪੇ ਬਣਾ  ਲਏ


ਜਨਮ ਸਮੇਂ ਕੋਈ ਹਿੰਦੂ ਮੁਸਲਮਾਨ ਨੀ ਹੁੰਦਾ



 

ਕੀ ਆਖਾਂ ਮੈਂ ਸੱਜਣਾ ਜਿਥੇ ਮਰਜ਼ੀ ਲੈ ਜਾ


ਟੁੱਟੇ ਦਿਲ ਦੇ ਵਿੱਚ ਕੋਈ ਅਰਮਾਨ ਨੀ ਹੁੰਦਾ


 


ਤੱਕ ਨਾਂ ਮੈਨੂੰ ਤੂੰ ਵੀ ਤਪਿਸ਼ ਗਵਾ ਬੈਠੇਂਗਾ


ਠੰਡੇ ਵਲਵਲ਼ਿਆਂ ਅੰਦਰ ਕੋਈ ਤੂਫਾਨ ਨੀ ਹੁੰਦਾ


 


ਉੱਲੂ , ਗਿੱਧਾਂ , ਚਮਗਾਦੜ ਕਿਉਂ ਆਕੇ ਰਹਿੰਦੇ


ਜੇ ਢਹਿ ਕੇ ਦਿਲ ਬਣੀਆਂ ਕਬਰਸਤਾਨ ਨੀ ਹੁੰਦਾ


 


“ਸੈਣੀ” ਦੁਖ-ਸੁਖ ਜਿੰਦਗੀ ਦੇ ਇਹ ਦੋ ਪਾਸੇ ਨੇ


ਤਾਂ ਕੀ ਹੋਇਆ ਹਰ ਮਹੀਨਾ ਰਮਜਾਨ ਨੀ ਹੁੰਦਾ


 


 ਗੁਰਮੁਖ ਸਿੰਘ "ਸੈਣੀ"



 


 

1 comment: